ਟਮਾਟਰ ਦਾ ਰਾਇਤਾ ਇਕ ਬਹੁਤ ਹੀ ਆਸਾਨੀ ਨਾਲ ਬਣਨ ਵਾਲੀ ਸਾਈਡ ਡਿਸ਼ ਹੈ। ਇਸ ਨੂੰ ਚਾਹੋ ਤਾਂ ਰਾਈਸ ਆਈਟਮ ਦੇ ਨਾਲ ਦੇ ਜਾਂ ਫਿਰ ਪੂਰੀ-ਪਰੌਂਠੇ ਦੇ ਨਾਲ ਖਾ ਸਕਦੇ ਹਨ। ਗਰਮੀਆਂ 'ਚ ਦਹੀ ਜ਼ਰੂਰ ਖਾਣਾ ਚਾਹੀਦਾ ਪਰ ਕਈ ਲੋਕਾਂ ਨੂੰ ਸਾਦਾ ਦਹੀ ਖਾਣਾ ਚੰਗਾ ਨਹੀਂ ਲੱਗਦਾ। ਇਸ ਲਈ ਅਸੀਂ ਤੁਹਾਡੇ ਲਈ ਟਮਾਟਰ ਦਾ ਰਾਇਤਾ ਲੈ ਕੇ ਆਏ ਹਾਂ।
ਸਮੱਗਰੀ—
ਤਾਜ਼ਾ ਦਹੀ-1 ਕੱਪ
ਟਮਾਟਰ-1 ਵੱਡਾ
ਹਰੀ ਮਿਰਚ- 1
ਪਦੀਨਾ ਅਤੇ ਧਨੀਆ ਪੱਤੇ-1 ਚਮਚ
ਜੀਰਾ ਪਾਊਡਰ ਭੁੰਨਿਆ ਹੋਇਆ-ਅੱਧਾ ਚਮਚ
ਕਾਲਾ ਨਮਕ ਲੋੜ ਅਨੁਸਾਰ
ਵਿਧੀ—
ਸਭ ਤੋਂ ਪਹਿਲਾਂ ਤਾਜ਼ੇ ਠੰਡੇ ਦਹੀ ਨੂੰ ਚੰਗੀ ਤਰ੍ਹਾਂ ਨਾਲ ਫੈਂਟ ਲਓ। ਉਸ ਤੋਂ ਬਾਅਦ ਇਸ 'ਚ ਬਾਰੀਕ ਕੱਟੇ ਹੋਏ ਟਮਾਟਰ, ਪਦੀਨੇ ਦੇ ਪੱਤੇ ਜਾਂ ਧਨੀਆ ਦੇ ਪੱਤੇ, ਹਰੀ ਮਿਰਚ ਅਤੇ ਭੁੰਨਿਆ ਹੋਇਆ ਜੀਰਾ ਪਾਊਡਰ ਮਿਕਸ ਕਰ ਲਓ। ਫਿਰ ਉਸ ਦੇ ਉੱਪਰ ਕਾਲਾ ਨਮਕ ਪਾਓ। ਹੁਣ ਇਸ ਨੂੰ ਕੌਲੀ 'ਚ ਪਾਓ ਅਤੇ ਬਿਰਆਨੀ ਜਾਂ ਵੈੱਜ ਪੁਲਾਅ ਨਾਲ ਖਾਓ।
ਇਨ੍ਹਾਂ ਤਰੀਕਿਆਂ ਨਾਲ ਜਾਣੋ ਆਪਣੀ ਰਿਲੇਸ਼ਨਸ਼ਿਪ ਦਾ ਸਟੇਟਸ
NEXT STORY